News

ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ, 3 ਗਿ੍ਫ਼ਤਾਰ

ਕੈਲਗਰੀ, 23 ਜੂਨ (ਰੇਡੀਓ ਐਫ ਐਮ ਬਿਊਰੋ)-ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ (ਅਲਰਟ) ਨੇ ਪੁਲਿਸ ਦੀ ਮਦਦ ਨਾਲ ਸਥਾਨਕ 3 ਘਰਾਂ ਦੀ ਲਈ ਤਲਾਸ਼ੀ ਦੌਰਾਨ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕਰਕੇ 3 ਸ਼ੱਕੀ ਡਰੱਗ ਡੀਲਰਾਂ ਨੂੰ ਹਿਰਾਸਤ ‘ਚ ਲਿਆ ਹੈ | ਇਨ੍ਹਾਂ ਵਿਰੁੱਧ ਕੁਲ 17 ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਬਰਾਮਦ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ 2,24,000 ਡਾਲਰ ਦੱਸੀ ਜਾਂਦੀ ਹੈ | ਪੁਲਿਸ ਨੇ ਇਕ ਲੱਖ ਡਾਲਰ ਤੋਂ ਵਧ ਦੀ ਨਕਦੀ ਤੇ ਸੈਮੀ ਆਟੋਮੈਟਿਕ ਰਾਈਫਲ ਵੀ ਬਰਾਮਦ ਕੀਤੀ ਹੈ | ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ‘ਚ 560 ਗ੍ਰਾਮ ਕੁਕੀਨ, 704 ਗ੍ਰਾਮ ਮੈਥੰਫੈਟਾਮਾਈਨ, 227 ਗ੍ਰਾਮ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਆਦਿ ਸ਼ਾਮਿਲ ਹਨ | ਗਿ੍ਫ਼ਤਾਰ ਸ਼ੱਕੀ ਵਿਅਕਤੀਆਂ ‘ਚ ਸਿਨਬਾਦ ਰੇਕਿਕ (24), ਬਿਲੀ ਕੋਰੋਲੁਕ (23) ਤੇ ਡਲਟੋਨ ਵਾਂਦਰਪੋਸਟ (21) ਸ਼ਾਮਿਲ ਹਨ |