News

ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਨੂੰ 5100 ਡਾਲਰ ਦਾ ਚੈੱਕ ਭੇਟ

ਕੈਲਗਰੀ, 25 ਜੂਨ (ਰੇਡੀਓ ਐਫ ਐਮ ਬਿਊਰੋ)-ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਸੁਸਾਇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਨੂੰ 5100 ਡਾਲਰ ਸਹਾਇਤਾ ਵਜੋਂ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਸਬੰਧੀ ਦਿੱਤੇ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਪਰਮੀਤ ਸਿੰਘ ਬੋਪਾਰਾਏ ਨੇ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਬਹੁਤ ਵਧੀਆ ਕਾਰਜ ਕਰ ਰਹੀ ਹੈ | ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੇ ਮੈਂਬਰ ਵੱਖ-ਵੱਖ ਸਮੇਂ ਲੋਕ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿੰਦੇ ਹਨ | ਇਸ ਮੌਕੇ ਜਾਗੀਰ ਸਿੰਘ ਗਿੱਲ, ਪਿਆਰਾ ਸਿੰਘ ਪੂਰਨਪੁਰ, ਵੀਰਇੰਦਰਜੀਤ ਸਿੰਘ ਭੱਟੀ, ਪ੍ਰੀਤਮ ਸਿੰਘ ਕਾਹਲੋਂ, ਗੁਰਚਰਨ ਸਿੰਘ ਧਨੋਆ, ਅਜੀਤ ਸਿੰਘ ਰੰਧਾਵਾ ਅਤੇ ਹੋਰ ਹਾਜ਼ਰ ਸਨ |