News

ਨਵਾਂ ਪਾਰਕ ਸਵ: ਭੁੱਲਰ ਦੇ ਨਾਂਅ ‘ਤੇ

ਕੈਲਗਰੀ, 23 ਜੂਨ (ਰੇਡੀਓ ਐਫ ਐਮ ਬਿਊਰੋ)-ਕੈਲਗਰੀ ਵਿਖੇ ਨਵੇਂ ਪਾਰਕ ਦਾ ਨਾਂਅ ਪੰਜਾਬੀ ਮੂਲ ਦੇ ਸਾਬਕਾ ਵਿਧਾਇਕ ਤੇ ਮੰਤਰੀ ਸਵ. ਮਨਮੀਤ ਸਿੰਘ ਭੁੱਲਰ ਦੇ ਨਾਂਅ ਉੱਪਰ ਰੱਖਿਆ ਜਾਵੇਗਾ, ਜਿਨ੍ਹਾਂ ਦੀ 23 ਨਵੰਬਰ, 2015 ਨੂੰ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ | ਪਾਰਕ ਫਾਊਾਡੇਸ਼ਨ ਕੈਲਗਰੀ ਨੇ ਐਲਾਨ ਕੀਤਾ ਹੈ ਕਿ ਸਵ. ਮਨਮੀਤ ਸਿੰਘ ਭੁੱਲਰ ਪਾਰਕ ਟੈਰਾਡੇਲ ਖੇਤਰ ‘ਚ ਬਣਾਇਆ ਜਾਵੇਗਾ | ਪਾਰਕ 5 ਹੈਕਟੇਅਰ ਤੋਂ ਵਧ ਰਕਬੇ ‘ਚ ਬਣਾਇਆ ਜਾਵੇਗਾ, ਜਿਸ ‘ਚ ਤਰ੍ਹਾਂ-ਤਰ੍ਹਾਂ ਦੇ ਬੂਟੇ ਤੇ ਫੁੱਲ ਲਗਾਏ ਜਾਣਗੇ | ਸਵ. ਭੁੱਲਰ ਦੀ ਰਿਹਾਇਸ਼ ਵੀ ਇਸ ਖੇਤਰ ਦੇ ਨਾਲ ਹੀ ਸੀ | ਇਥੇ ਵਰਣਨਯੋਗ ਹੈ ਕਿ ਉਹ ਸਿੱਖ ਤੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰ ਵੀ ਭਾਈਚਾਰਿਆਂ ‘ਚ ਬਹੁਤ ਹਰਮਨ ਪਿਆਰੇ ਸਨ | ਲੋਕ ਅੱਜ ਵੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੇ ਸਮਾਜ ਸੇਵਾ ਨੂੰ ਯਾਦ ਕਰਦੇ ਹਨ |