News

ਯੰਗ ਭੰਗੜਾ ਕਲੱਬ ਅਤੇ ਗਿੱਧਾ ਅਕੈਡਮੀ ਵੱਲੋਂ ਕਰਵਾਏ ਸਮਾਗਮ ਨੇ ਛੱਡੀ ਵੱਖਰੀ ਛਾਪ

ਕੈਲਗਰੀ, 21 ਜੂਨ (ਰੇਡੀਓ ਐਫ ਐਮ ਬਿਊਰੋ)-ਯੰਗ ਭੰਗੜਾ ਕਲੱਬ ਅਤੇ ਗਿੱਧਾ ਅਕੈਡਮੀ ਵੱਲੋਂ ਸਾਲਾਨਾ ਬੱਚਿਆਂ ਦਾ ਸਮਾਗਮ ਕਰਵਾਇਆ ਗਿਆ. ਸਮਾਗਮ ਦੀ ਸ਼ੁਰੂਆਤ ਧਾਰਮਿਕ ਸੰਗੀਤ ਨਾਲ ਕੀਤੀ ਗਈ, ਜਿਸ ਵਿੱਚ ਕਲੱਬ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦੇ ਨਾਲ-ਨਾਲ ਗਿੱਧੇ ਦੇ ਮੁਕਾਬਲੇ ਵੀ ਕਰਵਾਏ ਗਏ. ਇਨ੍ਹਾਂ ਮੁਕਾਬਲਿਆ ਵਿੱਚ ਐਡਮਿੰਟਨ, ਵੈਨਕੂਵਰ, ਸਰੀ ਅਤੇ ਕੈਲਗਰੀ ਦੀਆਂ ਸੀਨੀਅਰ ਅਤੇ ਜੂਨੀਅਰ ਟੀਮਾਂ ਨੇ ਹਿੱਸਾ ਲਿਆ. ਇਸ ਸਮੇਂ ਕਰਵਾਏ ਮੁਕਾਬਲਿਆਂ ਦੀ ਜੱਜਮੈਂਟ ਕਰਨ ਵਾਸਤੇ ਪ੍ਰੋ. ਸੁੱਖਵਿੰਦਰ ਮੱਲ੍ਹੀ, ਪ੍ਰੋ. ਹਰਨਾਮ ਸਿੰਘ, ਦਮਨਦੀਪ ਸਿੰਘ, ਸੀ.ਜੇ. ਸੈਣੀ, ਜੋਬਨਦੀਪ ਸਿੰਘ, ਨਵ ਬਰਾੜ ਅਤੇ ਬਲਦੇਵ ਮਾਨ ਹੁਰਾਂ ਨੂੰ ਨਿਯੁਕਤ ਕੀਤਾ ਗਿਆ. ਇਸ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਸੀਨੀਅਰ ਕੈਟਾਗਰੀ ਵਿੱਚ ਪੀ.ਐਚ.ਐਫ. ਐਡਮਿੰਟਨ ਪਹਿਲਾ ਸਥਾਨ ਅਤੇ ਹੈਰੀਟੇਜ ਗਿੱਧਾ ਕਲੱਬ ਅਤੇ ਸ਼ਾਨ-ਏ ਪੰਜਾਬ ਦੋਨੋ ਨੂੰ ਦੂਜਾ ਸਥਾਨ ਦਿੱਤਾ ਗਿਆ.