News

ਹੈਲਥੀ ਲਾਈਫ਼ਸਟਾਈਲ ਫਾਊਾਡੇਸ਼ਨ ਨੇ ਕੈਨੇਡਾ 150ਵਾਂ ਜਨਮ ਦਿਵਸ ਮਨਾਇਆ

ਕੈਲਗਰੀ, 26 ਜੂਨ (ਰੇਡੀਓ ਐਫ ਐਮ ਬਿਊਰੋ)-ਹੈਲਥੀ ਲਾਈਫ਼ਸਟਾਈਲ ਫਾਊਾਡੇਸ਼ਨ ਕੈਲਗਰੀ ਵੱਲੋਂ ਕੈਨੇਡਾ ਦਾ 150ਵਾਂ ਜਨਮ ਦਿਵਸ ਤੇ ਸਿਹਤ ਸੈਮੀਨਾਰ ਦਰਸ਼ਨ ਸਿੰਘ ਕੰਗ ਸੰਸਦ ਮੈਂਬਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਕੈਲਗਰੀ ਨਿਵਾਸੀ ਅਤੇ ਉੱਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ¢ ਸ. ਕੰਗ ਨੇ ਸਮੂਹ ਕੈਨੇਡਾ ਨਿਵਾਸੀਆਂ ਨੂੰ ਕੈਨੇਡਾ ਦੇ 150ਵੇਂ ਜਨਮ ਦਿਵਸ ਦੀ ਮੁਬਾਰਕਵਾਦ ਦਿੰਦਿਆਂ ਸਮੂਹ ਭਾਈਚਾਰੇ ਨੂੰ ਪਿਆਰ ਮੁਹੱਬਤ, ਸਦਭਾਵਨਾ ਅਤੇ ਇਕੱਠੇ ਰਲ ਬਹਿ ਕਿ ਦੇਸ਼ ਦੀ ਚੜ੍ਹਦੀ ਕਲਾ ਲਈ ਇਸ ਤਰ੍ਹਾਂ ਦੇ ਸਮਾਗਮ ਕਰਨ ਲਈ ਪ੍ਰੇਰਿਆ¢ ਉਨ੍ਹਾਂ ਹੈਲਥੀ ਲਾਈਫ਼ਸਟਾਈਲ ਫਾਊਾਡੇਸ਼ਨ ਦੇ ਪ੍ਰਬੰਧਕਾਂ ਦੇ ਸਿਹਤ ਸੈਮੀਨਾਰ ‘ਤੇ ਪੰਜਾਬੀ ਭਾਈਚਾਰੇ ਦੀ ਤੰਦਰੁਸਤੀ ਸਬੰਧੀ ਕਰਵਾਏ ਜਾਂਦੇ ਕਾਰਜਾਂ ਦੀ ਭਰਪੂਰ ਸ਼ਾਲਾਘਾ ਕਰਦਿਆਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ¢ ਪ੍ਰਭ ਗਿੱਲ ਵਿਧਾਇਕ ਨੇ ਉਚੇਚੇ ਤੌਰ ‘ਤੇ ਪੰਜਾਬੀ ਭਾਈਚਾਰੇ ਨੂੰ ਹੈਲਥੀ ਲਾਈਫ਼ਸਟਾਈਲ ਅਪਨਾਉਣ ਦੀ ਅਪੀਲ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਨਾ ਸਿਰਫ਼ ਤੰਦਰੁਸਤ ਰਹਿਣ ਦਾ ਇਕ ਸਫ਼ਲ ਤਰੀਕਾ ਹੈ ਬਲਕਿ ਸਮੇਂ ਦੀ ਮੁੱਖ਼ ਲੋੜ ਹੈ¢ ਇਸ ਸਮਾਗਮ ਦੀ ਸਭ ਤੋਂ ਵਿਲੱਖਣ ਗੱਲ ਇਹ ਸੀ ਕਿ ਸੰਸਥਾ ਦੇ ਮੈਂਬਰਾਂ ਵੱਲੋਂ ਖੁਦ ਤਿਆਰ ਕੀਤੇ ਹੈਲਥੀ ਸਨੈਕਸ ਆਏ ਲੋਕਾਂ ਨੂੰ ਖਵਾਏ ਗਏ | ਹੈਲਥੀ ਲਾਈਫ਼ਸਟਾਈਲ ਦੇ ਬਾਨੀ ਪ੍ਰਧਾਨ ਸੁਖਵਿੰਦਰ ਬਰਾੜ ਨੇ ਸ਼ੁੱਧ ਤੇ ਅਸ਼ੁੱਧ ਖੁਰਾਕ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ¢ ਸਤਿੰਦਰ ਸੋਹੀ ਨੇ ਐਮ. ਓ. ਫਸਲਾਂ ਦਾ ਮਨੁੱਖ ਦੀ ਸਿਹਤ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ¢ ਸੁਖਵਿੰਦਰ ਕੁੰਡੂ ਨੇ ਯੋਗ ਸਬੰਧੀ ਗਿਆਨ ਸਰੋਤਿਆਂ ਨਾਲ ਸਾਂਝਾ ਕਰਦਿਆਂ ਵੱਖ-ਵੱਖ ਸਾਹ ਕਿਰਿਆਵਾਂ ਖੁਦ ਕਰਕੇ ਪ੍ਰਦਰਸ਼ਨੀ ਵੀ ਕੀਤੀ¢ ਡਾ. ਅਮਨਦੀਪ ਖਟੌੜ ਨੇ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਬੋਲਦਿਆਂ ਗਲਤ ਖੁਰਾਕ ਨੂੰ ਹੀ ਜ਼ਿੰਮੇਵਾਰ ਠਹਿਰਾਇਆ¢ ਡਾ. ਸਤਨਾਮ ਸਿੰਘ ਧੋਥੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਹੈਲਥੀ ਲਾਈਫ਼ਸਟਾਈਲ ਫਾਊਾਡੇਸ਼ਨ ਦੀਆਂ ਗਤੀਵਿਧੀਆਂ, ਨਿਯਮ ਤੇ ਪ੍ਰੋਗਰਾਮਾਂ ਬਾਰੇ ਜਾਣੰੂ ਕਰਵਾਇਆ¢ ਮਹਿੰਦਰ ਬਰਾੜ ਨੇ ਅੰਤ ਵਿੱਚ ਆਏ ਸਾਰਿਆਂ ਧੰਨਵਾਦ ਕੀਤਾ |