News

ਪੰਜਾਬ ਅੰਦਰ ਵਿੱਦਿਅਕ ਅਦਾਰਿਆਂ ਨੂੰ ਉੱਚਾ ਚੁੱਕਣ ਲਈ ਪ੍ਰਵਾਸੀ ਪੰਜਾਬੀਆਂ ਦੀ ਅਹਿਮ ਭੂਮਿਕਾ- ਗੁਰਦੀਪ ਸ਼ਰਮਾ

ਕੈਲਗਰੀ, 25 ਜੂਨ (ਰੇਡੀਓ ਐਫ ਐਮ ਬਿਊਰੋ)- ਪ੍ਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਵਿੱਦਿਆ ਹਾਸਿਲ ਕਰਵਾਉਣ ਦੇ ਨਾਲ-ਨਾਲ ਆਪਣੀ ਜਨਮ ਭੂਮੀ ਨਾਲ ਵੀ ਜ਼ਰੂਰ ਜੋੜਨ ਤਾਂ ਜੋ ਉਨ੍ਹਾਂ ਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਹੋ ਸਕੇ | ਇਹ ਵਿਚਾਰ ਡਾ: ਗੁਰਦੀਪ ਕੁਮਾਰ ਸ਼ਰਮਾ ਪਿ੍ੰਸੀਪਲ ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ, ਹੁਸ਼ਿਆਰਪੁਰ ਨੇ ਸਮਾਜ ਸੇਵਕ ਸਤਿੰਦਰ ਸਿੰਘ ਮਿੱਠੀ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੇ ਪਰਿਵਾਰ ਵਿਦੇਸ਼ਾਂ ਵਿੱਚ ਚੰਗੇ ਰੁਤਬਿਆਂ ‘ਤੇ ਬਿਰਾਜ਼ਮਾਨ ਹਨ, ਜਿਨ੍ਹਾਂ ਨੇ ਆਪਣੇ ਭਾਈਚਾਰੇ ਦੇ ਨਾਲ ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕੀਤਾ ਹੈ | ਇਸ ਕਾਮਯਾਬੀ ਵਾਸਤੇ ਮੈਂ ਆਪਣੇ ਵੱਲੋਂ ਉਨ੍ਹਾਂ ਦੀ ਸ਼ਾਲਾਘਾ ਕਰਦਾ ਹੋਇਆ ਵਧਾਈ ਦਿੰਦਾ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਿੱਦਿਆ ਦਾ ਮਿਆਰ ਹੋਰ ਉੱਚਾ ਚੁੱਕਣ ਵਾਸਤੇ ਪ੍ਰਵਾਸੀ ਪੰਜਾਬੀ ਵਿੱਦਿਅਕ ਅਦਾਰਿਆਂ ਨੂੰ ਬਹੁਤ ਸਹਿਯੋਗ ਦੇ ਰਹੇ ਹਨ | ਇਸ ਸਮੇਂ ਸਤਿੰਦਰ ਸਿੰਘ ਮਿੱਠੀ ਨੇ ਆਪਣੇ ਸਾਥੀਆਂ ਸਮੇਤ ਡਾ. ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰੋ. ਹਰਬੰਸ ਸਿੰਘ ਧਾਮੀ ਦਾ ਸਨਮਾਨ ਵੀ ਕੀਤਾ | ਇਸ ਸਮੇਂ ਪ੍ਰੋ. ਹਰਬੰਸ ਸਿੰਘ ਧਾਮੀ, ਡਾ. ਹਰਭਜਨ ਸਿੰਘ ਢਿੱਲੋਂ, ਡਾ. ਸੇਵਾ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ |